Monday 26 September 2016

Beete Dino Ki Yaaden.

ਆਜ਼ਾਦੀ ਤੋਂ ਪਹਿਲਾਂ ਪਰਿਵਾਰ ਰੁਝਾਣ 
                    ਸੰਯੁਕਤ  ਪਰਿਵਾਰ  ਇੱਕ ਮਕਾਨ  ਵਿਚ ਇਕੱਠੇ  10 ਜਾਂ 12 ਮੈਂਬਰ  ਰਹਿੰਦੇ  ਸਨ l ਆਪਸੀ ਪਿਆਰ ਬਹੁਤ ਸੀ l ਲੜਕੀਆਂ ਵੀ  ਲੜਕਿਆਂ ਦੇ ਮੁਕਾਬਲੇ ਸਨ l ਪਰਿਵਾਰ ਵਿਚ ਨਿਖੱਟੂ  ਆਦਮੀ ਬਿਨਾਂ ਵਿਆਹ  ਰਹਿ ਜਾਂਦੇ ਸਨ lਕੰਮ ਕਰਨ ਵਾਲੇ ਆਦਮੀ ਹੀ ਵਿਆਹੇ ਜਾਂਦੇ ਸਨ l ਨਿਖੱਟੂ ਆਦਮੀ ਇਧਰ- ਉਧਰ ਤੋਰਿਆਂ - ਫੇਰਿਆ ਤੇ ਰਹਿੰਦੇ ਸਨ l ਸਮਾਂ ਬਤੀਤ ਕਰਨ ਲਈ ਵੇਹਲੇ ਆਦਮੀਆਂ ਨਾਲ ਮਿਲਾਪ ਰੱਖਦੇ ਸਨ l ਰਿਸਤੇਦਾਰੀਆਂ ਵਿਚ ਬਿਨਾਂ ਕੰਮ ਤੋਂ ਆਉਣ - ਜਾਣ ਸੀ  l ਆਪਣੇ ਆਪ ਨੂੰ ਬਹੁਤ ਚੰਗਾ ਸਮਝਦੇ ਸਨ l ਘਰ ਵਿਚ ਕੋਈ ਖ਼ਾਸ ਪੁੱਛ - ਗਿੱਛ ਨਹੀਂ ਸੀ ਹੁੰਦੀ  l  ਦੁੱਧ ਗਰਮ ਕਰਨ ਲਈ ਹਾਰੇ ਸਨ ,ਜਿਸ ਵਿਚ ਮਿੱਟੀ ਦੀ ਹਾਂਡੀ  (ਤੋੜੀ)  ਨਾਲ ਦੁੱਧ ਕੱੜਇਆ  ਜਾਂਦਾ ਸੀ l ਘਰ ਆਏ  ਪਰੋਨੀਆਂ ਨੂੰ ਕਾਹੜੀ ਦੇ ਦੁੱਧ ਨਾਲ ਸੇਵਾ ਕੀਤੀ ਜਾਂਦੀ ਸੀ l ਰੋਟੀ ਖਾਣ ਲਈ ਸ਼ੱਕਰ, ਘਿਉ ਨਾਲ  ਚੰਗੀ ਸੇਵਾ ਕੀਤੀ ਜਾਂਦੀ ਸੀl ਪਰੌਣੇ ਆਉਣ ਤੇ ਹਰ ਮੈਂਬਰ ਨੂੰ ਖੁਸ਼ੀ ਹੁੰਦੀ ਸੀ ਤੇ ਚਾਅ ਨਹੀਂ ਸੀ ਚਕਿਆ ਜਾਂਦਾ l ਮਹਿਮਾਨ ਤਿੰਨ - ਚਾਰ  ਦਿਨ ਰਹਿੰਦੇ ਸਨ l 
                 
             ਬਰਾਤ ਦੋ -ਦੋ ਰਾਤਾਂ ਲੜਕੀ ਵਾਲੇ ਘਰ ਠਹਿਰਦੀ ਸੀ l ਤੱਪੜ ਵਿਛਾ ਕੇ ਬਰਾਤੀ ਬੈਠਦੇ ਸਨ l  4 ਤੋਂ 6 ਬਰਾਤੀਆਂ ਨੂੰ  ਇੱਕ ਪਰਾਂਤ ਵਿੱਚ ਲੱਡੂ , ਸ਼ੱਕਰਪਾਰੇ ਅਤੇ ਜਲੇਬੀ ਵਰਤਾਈ ਜਾਂਦੀ ਸੀ l  ਖੋਏ ਦੀ ਬਰਫ਼ੀ ਵੀ ਹੁੰਦੀ ਸੀ l ਬਰਾਤ ਲਈ  ਮੰਜੇ ,ਬਿਸਤਰੇ ਪਿੰਡ ਵਿੱਚੋ ਇਕੱਠੇ ਕਰਕੇ ਧਰਮਸ਼ਾਲਾ ਵਿਚ ਰੁਕਣ ਦਾ ਇੰਤੇਜਾਮ ਸੀ l ਬਰਾਤ ਉੱਠ ,ਘੋੜਿਆਂ , ਸਾਈਕਲ ਅਤੇ ਪੈਦਲ  ਜਾਂਦੀ ਹੁੰਦੀ ਸੀ l  ਕਿਤੇ - ਕਿਤੇ ਚਾਰ ਪਹੀਆ'ਵਾਲੀ ਮੋਟਰ ਗੱਡੀ ਜਿਸ ਵਿਚ 20 ਕੁ ਆਦਮੀ ਬੈਠਦੇ ਸਨ ਹੁੰਦੀ  ਸੀ l  ਵਿਆਹਾਂ ਵਿਚ ਗਿੱਧੇ ,ਦੋਹੇ ,ਛੰਦ ਆਦਿ ਗਾਉਂਦੇ ਸਨl ਇੱਕ ਪਰਿਵਾਰ ਵਿੱਚ  ਪੰਜ /ਸੱਤ  ਬੱਚੇ ਤਾਂ ਮਾਮੂਲੀ ਗੱਲ ਸੀ l ਇਥੋਂ ਤੱਕ ਕੇ ਦਸ / ਵਾਰਾਂ ਬੱਚੇ ਹੁੰਦੇ ਸਨ l ਇਹ ਵੀ ਦੇਖਣ ਵਿੱਚ  ਆਇਆ ਜਦੋ ਬਜ਼ੁਰਗਾਂ  ਦੇ ਘਰ ਬੱਚਾ ਹੁੰਦਾ ਸੀ ਤੇ ਉਸਦੇ ਵੱਡੇ ਲੜਕੇ ਦੇ ਵੀ ਬੱਚੇ ਪੈਦਾ ਹੋਣਾ ਆਮ ਗੱਲ ਸੀ l  ਲੜਕੀ ਦੀ ਵਿਦਾਈ ਰੱਥ ਉੱਤੇ ਜਾਂ ਪਾਲਕੀ ਵਿੱਚ ਹੁੰਦੀ ਸੀ l  ਲੜਕੀ ਨਾਲ ਉਸ ਪਿੰਡ ਦੀ ਨਾਇਣ ਨਾਲ ਜਾਣ ਦਾ ਰਿਵਾਜ ਸੀ l  ਸਾਉਣ  ਮਹੀਨੇ ਵਿੱਚ ਕੁੜੀਆਂ  ਆਪਣੇ ਪੇਕੇ ਰਹਿਕੇ  ਤੀਆਂ ਦਾ ਤਿਓਹਾਰ ਮਨਾਉਂਦੀਆਂ  ਸਨ ਇਸ ਪ੍ਰ੍ਕਾਰ ਹਾਣ  ਪਰਮਾਣ ਦੀਆਂ ਕੂੜੀਆ ਸਾਵਣ ਮਹੀਨੇ ਆਪਣੇ ਪਿੰਡ ਵਿੱਚ ਸਹੇਲੀਆਂ ਨਾਲ ਰਹਿਕੇ ਖੁਸ਼ੀ ਪਰਤੀਤ  ਕਰਦੀਆਂ ਸਨ ਅਤੇ ਆਪਣੇ ਮਨ ਦੀਆਂ ਗੱਲਾ ਇੱਕ ਦੂਜੇ ਨਾਲ ਸਾਂਝੀਆਂ ਕਰਦੀਆਂ ਸਨ l ਜ਼ਿਆਦਾ ਤਰ ਖੇਤੀ ਦਾ ਕੰਮ ਹੋਣ ਕਰਕੇ ਲੜਕੇ ਸਵੇਰੇ ਖੇਤ ਜਾ ਕੇ ਰਾਤੀਂ ਹੀ ਘਰ ਪਰਤਦੇ ਸਨ l ਰਾਤ ਨੂੰ ਘਰ ਵਿਚ ਆ ਕੇ ਦੁੱਖ - ਸੁੱਖ ਜਾਂ ਕੰਮ ਦੀਆਂ ਗੱਲਾਂ ਕਰਦੇ ਸਨ l ਘਰ ਵਿਚ ਹਰੇਕ ਮੈਂਬਰ ਇੱਕ ਦੂਜੇ ਦੀ ਮਦਦ ਕਰਦੇ ਸਨ l 

ਕੁਲਵੰਤ ਖੱਤਰੀ 
9878157848